Surprise Me!

ਚੋਰਾਂ ਨੇ ਬੂਟਾ ਦੀ ਦੁਕਾਨ ’ਤੇ ਬੋਲਿਆ ਧਾਵਾ, ਦੇਖੋ ਸੀਸੀਟੀਵੀ

2025-06-08 1 Dailymotion

ਮੋਗਾ: ਜ਼ਿਲ੍ਹੇ ਦੇ ਅੰਮ੍ਰਿਤਸਰ ਰੋਡ ਉੱਤੇ ਸਥਿਤ ਇੱਕ ਬੂਟਾ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਦੱਸ ਦਈਏ ਕਿ ਦੇਰ ਰਾਤ ਚਾਰ ਅਣਪਛਾਤੇ ਵਿਅਕਤੀ ਆਈ-20 ਕਾਰ ’ਤੇ ਆਏ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਕੇ ਲੈ ਗਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੁਕਾਨ ਮਾਲਕ ਅਰਜੁਨ ਬੱਤਰਾ ਨੇ ਦੱਸਿਆ ਕਿ ਹਰ ਰੋਜ਼ ਵਾਂਗ ਉਹ ਆਪਣੀ ਦੁਕਾਨ ਨੂੰ ਰਾਤ 9 ਵਜੇ ਬੰਦ ਕਰਕੇ ਘਰ ਚਲੇ ਗਏ ਸਨ। ਲਗਭਗ ਢਾਈ ਵਜੇ ਚੌਂਕੀਦਾਰ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਵੇਖਿਆ ਕਿ ਸ਼ਟਰ ਤੋੜ ਕੇ ਚੋਰ ਦੁਕਾਨ ਵਿੱਚੋਂ ਕੀਮਤੀ ਸਮਾਨ ਚੁੱਕ ਕੇ ਲੈ ਜਾ ਚੁੱਕੇ ਸਨ। ਉਨ੍ਹਾਂ ਨੇ ਬੂਟਾਂ, ਚੱਪਲਾਂ ਦੇ ਨਾਲ ਨਾਲ ਇੱਕ ਮੋਬਾਇਲ ਅਤੇ ਗੱਲੇ ਵਿੱਚੋਂ 5000 ਰੁਪਏ ਵੀ ਚੋਰੀ ਕਰ ਲਏ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆ ਚੁੱਕੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।