ਜਲੰਧਰ: ਗੋਰਾਇਆ ਪੁਲਿਸ ਨੇ ਨਜ਼ਾਇਜ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ 1200 ਲੀਟਰ ਲਾਹਣ ਅਤੇ 1,50,000 ਐੱਮ, ਐੱਲ, ਨਾਜ਼ਾਇਜ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਮਾਨ, ਤਿੰਨ ਗੈਸ ਸਿਲੰਡਰ, ਇੱਕ ਡਿਸਟਲਰੀ ਟੱਬ, ਇੱਕ ਗੈਸ ਚੁੱਲ੍ਹਾ, 08 ਡਰੱਮ ਬਰਾਮਦ ਕੀਤੇ ਹਨ। ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਸਾਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅਸੀਂ ਬਹਾਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਚਾਲੂ ਭੱਠੀ ਸ਼ਰਾਬ ਦੀ ਫੜੀ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਬਲਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਰੁੜਕਾ ਕਲਾਂ ਅਤੇ ਰਾਜੇਸ਼ ਯਾਦਵ ਪੁੱਤਰ ਬਰਿੰਦਰ ਯਾਦਵ ਉਰਫ ਗੁਰਿੰਦਰ ਵਾਸੀ ਬਿਹਾਰ ਹਾਲ ਵਾਸੀ ਰੁੜਕਾ ਕਲ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।