Surprise Me!

ਸਕੂਲੀ ਬੱਚਿਆਂ ਨੇ ਰੱਖੜੀ ਦੇ ਤਿਉਹਾਰ 'ਤੇ ਬੀਐਸਐਫ ਜਵਾਨਾਂ ਨੂੰ ਬੰਨ੍ਹੀ ਰੱਖੜੀ

2025-08-09 5 Dailymotion

ਫਿਰੋਜ਼ਪੁਰ: ਪੂਰੇ ਦੇਸ਼ ਵਿਦੇਸ਼ ਵਿੱਚ ਰੱਖੜੀ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਫਿਰੋਜ਼ਪੁਰ ਵਿੱਚ ਸਕੂਲੀ ਬੱਚਿਆਂ ਨੇ ਬੀਐਸਐਫ ਜਵਾਨਾਂ, ਐਸਐਸਪੀ ਫਿਰੋਜ਼ਪੁਰ ਅਤੇ ਪੁਲਿਸ ਅਧਿਕਾਰੀਆਂ ਨੂੰ ਰੱਖੜੀ ਬੰਨ੍ਹੀ। ਦੇਸ਼ ਦੀ ਰੱਖਿਆ ਲਈ ਸਾਡੇ ਦੇਸ਼ ਦੇ ਜਵਾਨ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਕਈ ਤਿਉਹਾਰਾਂ 'ਤੇ ਉਹ ਘਰ ਨਹੀਂ ਜਾ ਸਕਦੇ, ਜਿਸ ਕਾਰਨ ਫਿਰੋਜ਼ਪੁਰ ਦੇ ਸਕੂਲੀ ਬੱਚਿਆਂ ਨੇ ਰੱਖੜੀ ਦੇ ਤਿਉਹਾਰ 'ਤੇ ਜਵਾਨਾਂ ਦੇ ਗੁੱਟਾਂ 'ਤੇ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਨੂੰ ਮਠਿਆਈਆਂ ਦਿੱਤੀਆਂ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਰੱਖੜੀ ਬੰਨ੍ਹੀ ਗਈ। ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਵਧੀਆ ਰਿਹਾ ਕਿ ਬੱਚਿਆਂ ਨੇ ਰੱਖੜੀ 'ਤੇ ਮੈਨੂੰ ਅਤੇ ਮੇਰੇ ਪੂਰੇ ਸਟਾਫ ਨੂੰ ਰੱਖੜੀ ਬੰਨ੍ਹੀ। ਐਸਐਸਪੀ ਫਿਰੋਜ਼ਪੁਰ ਨੇ ਕਿਹਾ ਕਿ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਬੱਚਿਆਂ, ਕੁੜੀਆਂ ਅਤੇ ਔਰਤਾਂ ਦੀ ਪੂਰੀ ਸੁਰੱਖਿਆ ਕਰਾਂਗੇ।