ਮਾਨਸਾ: ਬੁਢਲਾਡਾ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ 2 ਸਕੇ ਭਰਾਵਾਂ ਨੂੰ ਦਿਲ ਦਾ ਦੌਰ ਪੈ ਗਿਆ ਅਤੇ ਦੋਵਾਂ ਦੀ ਮੌਤ ਗਈ। ਦਰਾਅਸਰ ਪਹਿਲਾਂ ਇੱਕ ਭਰਾ ਨੂੰ ਦਿਲ ਦਾ ਦੌਰਾ ਪਿਆ ਅਤੇ ਉਸਦੀ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ। ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਦੂਜੇ ਭਰਾ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਵੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੁਰਗਾ ਮੰਦਰ ਦੇ ਪੁਜਾਰੀ ਮਰਹੂਮ ਦੇਵਦੱਤ ਸ਼ਰਮਾ ਦਾ ਪੁੱਤਰ ਸੁਭਾਸ਼ ਸ਼ਰਮਾ ਜਦੋਂ ਇੱਕ ਦੁਕਾਨ ਦੇ ਮਹੂਰਤ ਵਾਸਤੇ ਪੂਜਾ ਕਰਨ ਗਿਆ ਤਾਂ ਉੱਥੇ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਹ ਖਬਰ ਜਦੋਂ ਉਸਦੇ ਵੱਡੇ ਭਰਾ ਰਮੇਸ਼ ਕੁਮਾਰ ਨੇ ਸੁਣੀ ਤਾਂ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਪੁਜਾਰੀ ਹੈ।