Surprise Me!

ਬੰਦੇ ਕਮਰੇ 'ਚੋਂ ਮਿਲੀ ਪਟਵਾਰੀ ਦੀ ਲਾਸ਼, ਇਲਾਕੇ 'ਚ ਫੈਲੀ ਸ਼ਨਸਨੀ

2025-08-12 9 Dailymotion

ਮੋਗਾ: ਜ਼ਿਲ੍ਹੇ ਦੇ ਕਸਬਾ ਧਰਮਕੋਟ ‘ਚ ਪਿਛਲੇ ਅੱਠ ਸਾਲ ਤੋਂ ਤਾਇਨਾਤ ਪਟਵਾਰੀ ਨੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਫਾਜ਼ਿਲਕਾ ਨਿਵਾਸੀ ਹਰਸ਼ ਕੁਮਾਰ ਵਜੋਂ ਹੋਈ ਹੈ। ਹਰਸ਼ ਧਰਮਕੋਟ ‘ਚ ਇੱਕ ਕਮਰਾ ਕਿਰਾਏ ‘ਤੇ ਲੈ ਕੇ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਸ਼ ਕੁਮਾਰ ਨਾਲ ਉਨ੍ਹਾਂ ਦੀ ਆਖਰੀ ਗੱਲਬਾਤ ਸ਼ੁੱਕਰਵਾਰ ਨੂੰ ਹੋਈ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਸ਼ਨੀਵਾਰ ਨੂੰ ਫਾਜ਼ਿਲਕਾ ਆਏਗਾ। ਪਰ ਜਦੋਂ ਉਹ ਘਰ ਨਹੀਂ ਪਹੁੰਚਿਆ ਅਤੇ ਫ਼ੋਨ ਵੀ ਨਹੀਂ ਲੱਗਿਆ ਤਾਂ ਪਰਿਵਾਰ ਨੇ ਉਸਦੇ ਗੁਆਂਢੀਆਂ ਨਾਲ ਸੰਪਰਕ ਕੀਤਾ। ਗੁਆਂਢੀਆਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਪਟਵਾਰੀ ਪੱਖੇ ਨਾਲ ਫਾਹ ਲਗਾ ਕੇ ਲਟਕ ਰਿਹਾ ਸੀ। ਹਰਸ਼ ਕੁਮਾਰ ਦੇ ਭਰਾ ਸਤਪਾਲ ਨੇ ਦੱਸਿਆ ਕਿ ਸਾਨੂੰ ਕਿਸੇ ‘ਤੇ ਕੋਈ ਸ਼ੱਕ ਨਹੀਂ ਹੈ ਕਿਉਂਕਿ ਉਸਨੇ ਕਦੇ ਕੋਈ ਗੱਲ ਸਾਂਝੀ ਨਹੀਂ ਕੀਤੀ ਸੀ।