ਸੰਗਰੂਰ : ਅੱਜ ਸੰਗਰੂਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਤਾਂ ਉੱਥੇ ਹੀ ਵੱਡੇ ਪੱਧਰ 'ਤੇ ਜਦੋਂ ਮੈਰੀਟੋਰੀਅਸ ਅਧਿਆਪਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਜਾਣਾ ਚਾਹੇ ਤਾਂ ਪੁਲਿਸ ਨੇ ਰੋਕਦੇ ਹੋਏ ਮੈਰੀਟੋਰੀ ਅਧਿਆਪਕਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਮੈਰੀਡੋਰਸ ਅਧਿਆਪਕ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਢਾਈ ਸਾਲ ਤੋਂ ਉੱਪਰ ਹੋ ਚੁੱਕੇ ਹਨ। ਪਰ ਮੈਰੀਟੋਰੀ ਸਕੂਲ ਦੇ ਅਧਿਆਪਕਾਂ ਬਾਰੇ ਉਨ੍ਹਾਂ ਨੇ ਕੁਝ ਨਹੀਂ ਸੋਚਿਆ ਜਦੋਂ ਇਸ ਦੇ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਰੀਟੋਰੀ ਸਕੂਲ ਦੇ ਪ੍ਰਧਾਨ ਖੁਦ ਭਗਵੰਤ ਮਾਨ ਹਨ। ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਦੀ ਮੰਗਾਂ ਨੂੰ ਮੰਨਣ ਲਈ ਉਨ੍ਹਾਂ ਕੋਲ ਕੋਈ ਵੀ ਪਾਵਰ ਨਹੀਂ ਹੈ।