ਪਠਾਨਕੋਟ: ਪਹਾੜਾਂ 'ਚ ਹੋ ਰਹੀ ਤੇਜ਼ ਬਰਸਾਤ ਅਤੇ ਹਿਮਾਚਲ 'ਚ ਫਟੇ ਬੱਦਲਾਂ ਕਾਰਨ ਡੈਮਾਂ ਵਿੱਚ ਪਾਣੀ ਪੂਰੀ ਤਰਾਂ ਭਰਿਆ ਹੋਇਆ ਹੈ ਅਤੇ ਲਗਾਤਾਰ ਪਾਣੀ ਨਹਿਰਾਂ ਚ ਛੱਡਿਆ ਜਾ ਰਿਹਾ ਹੈ। ਜਿਸ ਵਜਾ ਨਾਲ ਨਦੀਆਂ ਨਾਲੇ ਉਫਾਨ 'ਤੇ ਹਨ। ਜਿਸ ਵਜਾ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪਠਾਨਕੋਟ ਦੇ ਸਰਹੱਦੀ ਇਲਾਕੇ ਦੀ ਕਰੀਏ ਤਾਂ ਇਸ ਪਾਸੇ ਰਾਵੀ, ਜਲਾਲੀਆਂ ਅਤੇ ਉੱਜ ਦਰਿਆ ਦੀ ਮਾਰ ਇਸ ਇਲਾਕੇ ਦੇ ਲੋਕਾਂ ਨੂੰ ਪਈ ਹੈ ਅਤੇ 80 ਦੇ ਕਰੀਬ ਪਿੰਡਾਂ 'ਚ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ ਅਤੇ ਕਈ ਪਰਿਵਾਰ ਅਜਿਹੇ ਹਨ। ਜਿਨ੍ਹਾਂ ਦੀ ਜਿੰਦਗੀ ਇਨ੍ਹਾਂ ਦਰਿਆਵਾਂ ਨੇ ਲੀਹੋਂ ਹੇਠਾਂ ਉਤਾਰ ਦਿੱਤੀ ਹੈ ਅਤੇ ਇਨ੍ਹਾਂ ਪਰਿਵਾਰਾਂ ਨੂੰ ਮੁੜ ਜ਼ੀਰੋ ਤੋਂ ਸ਼ੁਰੂਆਤ ਕਰਨੀ ਪਵੇਗੀ। ਇਨ੍ਹਾਂ ਦਰਿਆਵਾਂ ਦੀ ਵਜਾ ਨਾਲ ਕਿਸੇ ਪਰਿਵਾਰ ਦਾ ਘਰ ਢਹਿ-ਢੇਰੀ ਹੋ ਗਿਆ ਹੈ ਤਾਂ ਕਿਸੇ ਦੀ ਦੁਕਾਨ ਦਰਿਆਵਾਂ ਦੀ ਮਾਰ ਹੇਠ ਆਈ ਹੈ। ਇਹੋ ਹੀ ਨਹੀਂ, ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਉਥੇ ਹੀ ਕਈ ਪਸ਼ੂ ਵੀ ਇਨ੍ਹਾਂ ਦਰਿਆਵਾਂ ਚ ਰੁੜ੍ਹਦੇ ਹੋਏ ਵਿਖਾਈ ਦਿੱਤੇ।