ਫਿਰੋਜ਼ਪੁਰ: ਪੰਜਾਬ ਵਿੱਚ ਪਿਛਲ੍ਹੇ ਕੁਝ ਦਿਨ੍ਹਾਂ ਤੋਂ ਸਤਲੁਜ ਬਿਆਸ ਦਰਿਆ ਦੇ ਪੱਧਰ ਵਧਣ ਕਰਕੇ ਇਲਾਕੇ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਸਭ ਦਾ ਜਾਇਜ਼ਾ ਲੈਣ ਲਈ ਈਟੀਵੀ ਭਾਰਤ ਦੀ ਟੀਮ ਜਦੋਂ ਪਿੰਡ ਰੁਕਨੇ ਵਾਲਾ ਭੂਥੀ ਵਾਲਾ ਵਿੱਚ ਪਹੁੰਚੀ ਤਾਂ ਉਥੇ ਦੇਖਿਆ ਕਿ ਕੁਝ ਘਰ ਪਾਣੀ ਦੇ ਵਧਣ ਕਰਕੇ ਰੁੜ ਚੁੱਕੇ ਹਨ। ਇਸ ਬਾਰੇ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇੱਥੋਂ ਦੇ ਨੌਜਵਾਨਾਂ ਵੱਲੋਂ ਹੀ ਬੰਨ੍ਹਾਂ ਉਪਰ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰਦੀ ਸੀ ਕਿਉਂਕਿ ਇੱਕ ਵਾਰ ਵੀ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹੜ੍ਹ ਪੀੜਤਾਂ ਬਾਰੇ ਕੋਈ ਗੱਲ ਨਹੀਂ ਕਹੀ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਇੱਕ ਦੂਜੇ ਦੀ ਮਦਦ ਕਰੋ।