ਸ੍ਰੀ ਮੁਕਤਸਰ ਸਾਹਿਬ: ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਕਈ ਪਾਸੇ ਤਾਂ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉਥੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਲਗਾਤਾਰ ਤਕਰੀਬਨ 10 ਦਿਨਾਂ ਤੋਂ ਬਰਸਾਤ ਹੋ ਰਹੀ ਸੀ ਤਾਂ ਅਚਾਨਕ ਇਥੋਂ ਦੇ ਨਜ਼ਦੀਕੀ ਪਿੰਡ ਝੱਬੇਲਵਾਲੀ ਵਿੱਚ ਬੱਕਰੀਆਂ ਦਾ ਵਪਾਰ ਕਰਨ ਵਾਲੇ ਕਿਸਾਨ ਦੀ ਅਚਾਨਕ ਛੱਤ ਡਿੱਗ ਗਈ। ਜਿਸ ਕਾਰਨ ਉਸ ਦੀਆਂ ਤਕਰੀਬਨ 25 ਬੱਕਰੀਆਂ ਦੀ ਮੌਤ ਹੋ ਗਈ ਅਤੇ 25-30 ਬੱਕਰੀਆਂ ਜ਼ਖਮੀ ਹੋ ਗਈਆਂ। ਉੱਥੇ ਕਿਸਾਨ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਤਕਰੀਬਨ ਚਾਰ ਸਾਲ ਤੋਂ ਖੇਤੀ ਛੱਡ ਕਿ ਬੱਕਰੀਆਂ ਦਾ ਵਪਾਰ ਸ਼ੁਰੂ ਕੀਤਾ ਸੀ ਤੇ ਮੈਨੂੰ ਕਾਫੀ ਫਾਇਦਾ ਵੀ ਮਿਲ ਰਿਹਾ ਸੀ ਪਰ ਲਗਾਤਾਰ ਹੁਣ ਬਰਸਾਤ ਕਾਰਣ ਅਚਾਨਕ ਛੱਤ ਡਿੱਗ ਗਈ। ਜਿਸ ਕਾਰਨ ਮੇਰਾ ਤਕਰੀਬਨ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ।