ਹੁਸ਼ਿਆਰਪੁਰ: ਪੰਜਾਬ ਵਿੱਚ ਹੜ੍ਹ ਦੀ ਮਾਰ ਹੇਠ ਦੋਆਬਾ ਦੇ ਜ਼ਿਲ੍ਹੇ ਹੁਸ਼ਿਆਰਪੁਰ ਤੋਂ ਕੁੱਝ ਦਿਲਚਸਪ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਲਗਾਤਾਰ 24 ਘੰਟੇ ਤੋਂ ਮੀਂਹ ਪੈ ਰਿਹਾ ਹੈ ਅਤੇ ਪਿੰਡਾਂ ਵਿੱਚ ਪਾਣੀ ਭਰਿਆ ਹੋਇਆ ਹੈ। ਹੜ੍ਹ ਵਿਚਕਾਰ ਨੌਜਵਾਨ ਦਾ ਵਿਆਹ ਸੀ ਅਤੇ ਉਹ ਘਰ ਦੇ ਬਾਹਰ ਖੜ੍ਹੇ ਪਾਣੀ ਕਾਰਣ ਡੋਲੀ ਵਾਲੀ ਕਾਰ ਤੱਕ ਪਹੁੰਚਣ ਦੇ ਯੋਗ ਨਹੀਂ ਸੀ। ਇਸ ਲਈ ਲਾੜੇ ਨੂੰ ਟਰੈਕਟਰ ਟਰਾਲੀ ਵਿੱਚ ਰਿਸ਼ਤੇਦਾਰਾਂ ਦੇ ਨਾਲ ਚੜ੍ਹਾ ਕੇ ਡੋਲੀ ਵਾਲੀ ਕਾਰ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਦਿਲਚਸਪ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਜਦੋਂ ਆਪਣੀ ਕਾਰ ਤੱਕ ਪਹੁੰਚਣ ਲਈ ਲਾੜਾ ਪਾਣੀ ਵਿੱਚੋਂ ਟਰੈਕਟਰ ਟਰਾਲੀ ਲੈਕੇ ਪਹੁੰਚਿਆ।