Surprise Me!

ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਅੱਗੇ ਆਏ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਬੋਲੇ-ਮਨ ਬਹੁਤ ਉਦਾਸ ਹੈ...

2025-09-04 5 Dailymotion

ਫਿਰੋਜ਼ਪੁਰ: 'ਵਾਰਨਿੰਗ', 'ਪੋਸਤੀ', 'ਕਲੀ ਜੋਟਾ' ਅਤੇ 'ਰੁਤਬਾ' ਵਰਗੀਆਂ ਸ਼ਾਨਦਾਰ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਇਸ ਸਮੇਂ ਪੰਜਾਬ ਵਿੱਚ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਕਰਦੇ ਨਜ਼ਰੀ ਪੈ ਰਹੇ ਹਨ। ਜਿੰਨ੍ਹਾਂ ਨੇ ਹਾਲ-ਫਿਲਹਾਲ ਖੁਦ ਫਿਰੋਜ਼ਪੁਰ ਖੇਤਰ ਦਾ ਦੌਰਾਂ ਕੀਤਾ, ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਟਾਰ ਨੇ ਕਿਹਾ "ਇਹ ਸਭ ਦੇਖ ਕੇ ਮਨ ਬਹੁਤ ਉਦਾਸ ਹੈ, ਧੰਨ ਜ਼ੇਰੇ ਹੈ ਆਪਣੇ ਪੰਜਾਬੀਆਂ ਦੇ ਜੋ ਇਹ ਹੰਢਾ ਰਹੇ ਹਨ।" ਇਸ ਤੋਂ ਇਲਾਵਾ ਸਟਾਰ ਨੇ ਦੱਸਿਆ ਕਿ ਰਾਜਸਥਾਨ ਤੋਂ ਵੀ ਲੋਕ ਮਦਦ ਕਰਨ ਲਈ ਆ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਭਾਵੇਂ ਕਿਸੇ ਵੀ ਮੁਸੀਬਤ ਵਿੱਚ ਪੰਜਾਬੀ ਇੱਕਠੇ ਹੋ ਕੇ ਇੱਕ ਦੂਜੇ ਨਾਲ ਖੜ੍ਹ ਜਾਂਦੇ ਹਨ, ਪਰ ਫਿਰ ਵੀ ਇਸ ਚੀਜ਼ ਦੇ ਪੱਕੇ ਹੱਲ ਹੋ ਜਾਣੇ ਚਾਹੀਦੇ ਹਨ, ਇਸ ਗੱਲ ਉਤੇ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਅਗਲੀ ਵਾਰ ਸਾਨੂੰ ਇਸ ਤਰ੍ਹਾਂ ਦੀ ਮਾਰ ਦਾ ਸਾਹਮਣਾ ਨਾ ਕਰਨਾ ਪਏ।