Surprise Me!

ਖਤਰੇ ਦੀ ਕਗਾਰ 'ਤੇ ਘੱਗਰ ਦਰਿਆ, ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ

2025-09-04 5 Dailymotion

ਘਨੌਰ (ਪਟਿਆਲਾ): ਪੂਰੇ ਪੰਜਾਬ ਵਿੱਚ ਹੜ੍ਹਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਹੜ੍ਹਾਂ ਦਾ ਪ੍ਰਕੋਪ ਜਾਰੀ ਹੈ। ਜੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਵੱਧ ਖਤਰਾ ਇਸ ਸਮੇਂ ਘੱਗਰ ਦਰਿਆ ਤੋਂ ਹੈ, ਜੋ ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਇਸ ਕਰਕੇ ਘੱਗਰ ਨੇ ਘਨੌਰ ਅਤੇ ਆਸ-ਪਾਸ ਦੇ ਕਈ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ ਕਰ ਦਿੱਤੀ ਹੈ। ਲਾਛੜੂ ਖੁਰਦ, ਲਾਛੜੂ ਕਲਾਂ, ਚਮਾਰੂ, ਕਾਮੀ ਕਲਾਂ, ਜੰਡ ਮਗੋਲੀ ਸਮੇਤ ਕਈ ਪਿੰਡਾਂ ਦੇ ਵਸਨੀਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਹੜ੍ਹ ਦੇ ਪ੍ਰਭਾਵ ਤੋਂ ਬਚਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਪਿੰਡ ਚਮਾਰੂ ਦੇ ਵਾਸੀਆਂ ਨੇ ਦੱਸਿਆ ਕਿ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਕਈ ਸਾਲਾਂ ਤੋਂ ਸਾਡੇ ਪਿੰਡ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ।ਦੂਜੇ ਪਾਸੇ, ਪ੍ਰਸ਼ਾਸਨ ਵੱਲੋਂ ਹੜ੍ਹਾਂ ਨਾਲ ਨਜਿੱਠਣ ਲਈ ਲਗਾਤਾਰ ਇੰਤਜ਼ਾਮ ਕੀਤੇ ਜਾ ਰਹੇ ਹਨ। ਪਿੰਡ ਸਰਾਲਾ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਫੌਜ, ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਵੱਲੋਂ ਇੱਕ ਸਾਂਝਾ ਕੈਂਪ ਲਗਾਇਆ ਗਿਆ ਹੈ।